ਗੁਰੂ ਕੌਣ ਹੁੰਦਾ ਹੈ ?

ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਣ ਵਾਲਾ ਗੁਰੂ ਅਖਵਾਉਂਦਾ ਹੈ। ਦਸ ਗੁਰੂ ਸਾਹਿਬਾਨ ਵਿਚ ਇਕੋ ਹੀ ਜੋਤ ਹੈ ਅਤੇ ਇਹ ਜਗਦੀ ਜੋਤ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਵੀ ਹੈ ਅਤੇ ਸ਼ਬਦ ਗੁਰੂ ਅਖਵਾਉਂਦੀ ਹੈ । ਕਿਸੇ ਵੀ ਸਿੱਖ ਲਈ ਜੀਵਨ ਜਾਂਚ ਦਾ ਕੇਂਦਰ ਬਿੰਦੂ ਇਹ ਸ਼ਬਦ ਗੁਰੂ ਹੈ, ਜੋ ਕਿ ਕਿਸੇ ਸਿੱਖ ਨੂੰ ਅਗਿਆਨਤਾ ਵਿਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਪ੍ਰਦਾਨ ਕਰਦਾ ਹੈ । ਸਿੱਖ ਮੱਤ ਵਿਚ ਗੁਰੂ ਅਕਾਲ ਪੁਰਖ ਲਈ ਵਰਤਿਆ ਜਾਂਦਾ ਹੈ। ਉਹ ਪ੍ਰਮਾਤਮਾ ਹੀ ਗੁਰੂ ਰੂਪ ਹੈ, ਜੋ ਕਿ ਸਿੱਖ ਨੂੰ ਸਿੱਧੇ ਮਾਰਗ ‘ਤੇ ਪਾਉਂਦਾ ਹੈ ਅਤੇ ਆਤਮਿਕ ਵਿਕਾਸ ਦੀ ਸੋਝੀ ਪ੍ਰਾਪਤ ਹੁੰਦੀ ਹੈ।

****

No comments:

Post a Comment