ਚਾਰ ਸਾਹਿਬਜ਼ਾਦੇ ਕੌਣ ਹਨ ?

ਜਦੋਂ ਵੀ ਕੋਈ ਸਿੱਖ ਅਰਦਾਸ ਕਰਦਾ ਹੈ ਤਾਂ ਉਹ ਸਿੰਘਾਂ ਅਤੇ ਸਿੰਘਣੀਆਂ ਦੀਆਂ ਧਰਮ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ ਅਤੇ ਛੋਟੀ ਉਮਰੇ ਸ਼ਹੀਦੀ ਪ੍ਰਾਪਤ ਕਰ ਲੈਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰੇ ਲਾਲਾਂ ਨੂੰ ਵੀ ਨਾਲ ਹੀ ਨਤ ਮਸਤਕ ਹੁੰਦਾ ਹੈ । ਚਾਰ ਸਾਹਿਬਜ਼ਾਦੇ ਹਨ...

ਬਾਬਾ ਅਜੀਤ ਸਿੰਘ ਜੀ
ਬਾਬਾ ਜੁਝਾਰ ਸਿੰਘ ਜੀ   
ਬਾਬਾ ਜ਼ੋਰਾਵਰ ਸਿੰਘ ਜੀ
ਬਾਬਾ ਫਤਿਹ ਸਿੰਘ ਜੀ
 
ਉਪਰੋਕਤ ਦਰਜ ਚਾਰੇ ਸਾਹਿਬਜ਼ਾਦਿਆਂ ਨੇ  ਛੋਟੀ ਉਮਰੇ ਹੀ ਸ਼ਹਾਦਤ ਦਾ ਜਾਮ ਪੀਤਾ ਸੀ, ਇਸ ਲਈ ਇਨ੍ਹਾਂ ਨੂੰ ਸਤਿਕਾਰ ਨਾਲ  ਬਾਬਾ ਆਖਦੇ ਹਾਂ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਦੇਸੀ ਮਹੀਨੇ ਪੋਹ ਅਰਥਾਤ 26 ਦਸੰਬਰ 1705 ਵਿੱਚ ਜਿਉਂਦੇ ਹੀ ਨੀਹਾਂ ਵਿਚ ਚਿਣ ਦਿਤਾ ਗਿਆ ਸੀ ਅਤੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੌਰ ਦੀ ਗੜ੍ਹੀ ਵਿਚ ਮੁਗਲਾਂ ਨਾਲ ਦੋ ਦੋ ਹੱਥ ਕਰਦੇ ਹੋਏ ਦੇਸੀ ਮਹੀਨੇ ਪੋਹ ਅਰਥਾਤ 21 ਦਸੰਬਰ 1705 ਨੂੰ ਸ਼ਹੀਦੀ ਜਾਮ ਪੀਤਾ ਸੀ ।

****

No comments:

Post a Comment