ਸ਼੍ਰੀ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ, ਪੰਜ ਸਿੰਘਾਂ ਅਰਥਾਤ ਪੰਜ ਪਿਆਰਿਆਂ ਵੱਲੋਂ, ਲੋਹੇ ਦੇ ਬਾਟੇ ਵਿਚ ਸ਼ੁੱਧ ਜਲ ਪਾ ਕੇ ਉਸ ਵਿਚ ਪਤਾਸਿਆਂ ਨੂੰ ਖੰਡੇ ਨਾਲ ਘੋਲ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਇਹ ਪੰਜ ਸਿੰਘ ਜਾਂ ਪੰਜ ਪਿਆਰੇ ਬੀਰ ਆਸਨ ਵਿਚ ਬੈਠ ਕੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਹਜੂ਼ਰੀ ਵਿਚ ਪੰਜ ਬਾਣੀਆਂ (ਜਪੁਜੀ ਸਾਹਿਬ, ਜਾਪੁ ਸਾਹਿਬ, ਚੌਪਈ ਸਾਹਿਬ, ਤਵਪ੍ਰਸਾਦਿ ਸਵੱਯੇ - ਸ੍ਰਾਵਗ ਸੁਧ ਵਾਲੇ (10), ਅਤੇ ਅਨੰਦ ਸਾਹਿਬ) ਦਾ ਪਾਠ ਕਰਦਿਆਂ ਅੰਮ੍ਰਿਤ ਤਿਆਰ ਕਰਦੇ ਹਨ । ਇਸ ਅੰਮ੍ਰਿਤ ਨੂੰ ਛਕ ਕੇ ਸਿੰਘ ਸਜ ਜਾਈਦਾ ਹੈ ।
****
****
No comments:
Post a Comment