ਅੰਮ੍ਰਿਤਧਾਰੀ ਸਿੱਖਾਂ ਨੂੰ ਖਾਲਸਾ ਆਖਿਆ ਜਾਂਦਾ ਹੈ। ਇਹ ਖਾਲਸਾ ਸ਼ਬਦ ਫ਼ਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਖਾਲਿਸ ਅਥਵਾ ਸ਼ੁੱਧ ਜਾਂ ਨਿਰੋਲ, ਜਿਸ ਵਿਚ ਕੋਈ ਵੀ ਖੋਟ ਨਾ ਹੋਵੇ। ਅਰਬੀ ਭਾਸ਼ਾ ਵਿਚ ਖਾਲਿਸਾਹ ਦਾ ਅਰਥ ਹੈ, ਉਹ ਜ਼ਮੀਨ ਜੋ ਖਾਲੀ ਹੈ ਅਤੇ ਉਸ ਉਪਰ ਕੋਈ ਮਾਲਕੀ ਨਹੀਂ ਹੈ ਅਤੇ ਸਰਕਾਰ ਹੀ ਉਸ ਜ਼ਮੀਨ ਦੀ ਮਾਲਿਕ ਹੈ । ਦਸਵੇਂ ਪਾਤਸ਼ਾਹ ਨੇ ਅਜਿਹਾ ਖਾਲਸਾ ਸਿਰਜਿਆ ਜੋ ਕੇਵਲ ਅਕਾਲ ਪੁਰਖ ਦੇ ਅਧੀਨ ਹੈ ਅਤੇ ਉਸ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਸਿਰ ਨਹੀਂ ਝੁਕਾਉਂਦਾ ਅਤੇ ਕਿਸੇ ਵੀ ਦੇਵੀ ਜਾਂ ਦੇਵਤਾ ਨੂੰ ਨਹੀਂ ਮੰਨਦਾ ਹੈ ।
****
****
No comments:
Post a Comment