ਕਕਾਰ ਕੀ ਹਨ ?

ਖਾਲਸਾ ਪੰਜ ਕਕਾਰਾਂ ਦਾ ਧਾਰਨੀ ਹੁੰਦਾ ਹੈ । ਹਰੇਕ ਸਿੱਖ ਲਈ ਇਹ ਪੰਜੇ ਕਕਾਰ ਇਕੋ ਹੀ ਹਨ । ਇਹ ਪੰਜਾਬੀ ਦੇ ਅੱਖਰ ਕ  ਤੋਂ ਸੁ਼ਰੂ ਹੁੰਦੇ ਹਨ, ਇਸ ਲਈ ਇਹ ਕਕਾਰ ਅਖਵਾਉਦੇ ਹਨ। ਖੰਡੇ ਬਾਟੇ ਦੇ ਅੰਮ੍ਰਿਤ ਛਕਣ ਵਾਲੇ ਅੰਮ੍ਰਿਤਧਾਰੀ ਸਿੰਘ ਲਈ ਪੰਜ ਕਕਾਰ ਧਾਰਨ ਕਰਨੇ ਜ਼ਰੂਰੀ ਹਨ । ਇਹ ਕਕਾਰ ਹਨ...

ਕੇਸ              : ਸਿੱਖ ਧਰਮ ਦੀ ਮੁੱਢਲੀ ਨਿਸ਼ਾਨੀ ਅਤੇ ਸੰਤਪੁਣੇ ਦੀ ਕੁਦਰਤੀ ਦਿੱਖ
ਕੰਘਾ             : ਕੇਸਾਂ ਨੂੰ ਸੰਵਾਰਣ ਲਈ
ਕਛਿਹਰਾ       : ਨੇਕ ਚਰਿੱਤਰ ਦੀ ਨਿਸ਼ਾਨੀ
ਕੜਾ(ਲੋਹੇ ਦਾ) : ਕਲਾਈ ਤੇ ਪਹਿਨਣ ਲਈ
ਕਿਰਪਾਨ       : ਸਵੈ ਰੱਖਿਆ ਲਈ ਅਤੇ ਮਜ਼ਲੂਮਾਂ ਦੀ ਰੱਖਿਆ ਲਈ

ਕੇਸਾਂ ਉਪਰ ਦਸਤਾਰ ਸਜਾ ਕੇ ਰੱਖਣੀ ਹੈ।

****

No comments:

Post a Comment