ਤਖਤ ਕੀ ਹਨ ?

ਸਿੱਖਾਂ ਦੇ ਪੰਜ ਤਖ਼ਤ ਹਨ ਅਤੇ ਪੰਜਾਂ ਤਖ਼ਤਾਂ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਚਤਾ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਸਭ ਨਾਲੋਂ ਵਧੇਰੇ ਹੈ, ਇਸ ਲਈ ਸਾਰੀ ਸਿੱਖ ਕੌਮ ਦੇ ਮਸਲੇ ਇਸ ਤਖ਼ਤ ‘ਤੇ ਹੀ ਵਿਚਾਰੇ ਜਾਂਦੇ ਹਨ।

ਸਰਬੱਤ ਖਾਲਸਾ ਦਾ ਸੱਦਾ ਅਕਾਲ ਤਖ਼ਤ ਤੋਂ ਹੀ ਜਾਰੀ ਕੀਤਾ ਜਾਂਦਾ ਹੈ ਅਤੇ ਸੰਬੰਧਿਤ ਇਲਾਕਿਆਂ ਦੇ ਮਸਲੇ ਜੋ ਸਿੱਖ ਸੰਗਤ ਨਾਲ਼ ਜੁੜੇ ਹੁੰਦੇ ਹਨ, ਉਨ੍ਹਾਂ ‘ਤੇ ਵਿਚਾਰ ਬਾਕੀ ਤਖ਼ਤਾਂ ਉਪਰ ਕੀਤੀ ਜਾਂਦੀ ਹੈ ਅਤੇ ਫੈਸਲੇ ਲਏ ਜਾਂਦੇ ਹਨ । ਪਰੰਤੂ ਹੁਕਮਨਾਮਾ ਬਣਨ ਲਈ ਇਹਨਾਂ ਫੈਸਲਿਆਂ ਉਪਰ ਅਕਾਲ ਤਖ਼ਤ ਦੀ ਹੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ।

ਤਖ਼ਤ ਸ਼ਬਦ ਫ਼ਾਰਸੀ ਭਾਸ਼ਾ ਨਾਲ ਸੰਬੰਧਿਤ ਹੈ, ਜਿਸ ਦਾ ਮਤਲਬ ਹੈ ਰਾਜ ਸਿੰਘਾਸਨ ਜਾਂ ਬੈਠਣ ਲਈ ਚੌਕੀ । ਪ੍ਰੰਤੂ ਸਿੱਖ ਧਰਮ ਵਿਚ ਤਖ਼ਤ ਰੂਹਾਨੀ ਅਤੇ ਦੁਨਿਆਵੀ ਪੱਖਾਂ ਦੀ ਸੱਤਾ ਦੀ ਚੌਂਕੀ ਦਾ ਪ੍ਰਤੀਕ ਹੈ। ਖਾਲਸੇ ਦੇ ਇਹ ਪੰਜ ਤਖ਼ਤ ਹਨ...

ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ (ਪੰਜਾਬ)
ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ (ਬਿਹਾਰ)
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ (ਪੰਜਾਬ)
ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਂਰਾਸ਼ਟਰ)
ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਪੰਜਾਬ)

***

No comments:

Post a Comment