ਸਿੱਖ ਧਰਮ ਦੀਆਂ ਮੁੱਢਲੀਆਂ ਸ਼ਕਤੀਆਂ ਜਾਂ ਮੂਲ ਸਿਧਾਂਤ ਸੇਵਾ ਅਤੇ ਸਿਮਰਨ ਹਨ। ਸੇਵਾ ਤੋਂ ਭਾਵ ਟਹਿਲ ਜਾਂ ਖਿਦਮਤ । ਸਿਮਰਨ ਦਾ ਅਰਥ ਹੈ ਚੇਤਾ, ਚਿੰਤਨ ਜਾਂ ਯਾਦ ਕਰਨਾ । ਸੇਵਾ ਸਿੱਖੀ ਦੀ ਪਰਖ ਦੀ ਕਸੌਟੀ ਹੈ ਅਤੇ ਇਸ ਨੂੰ ਸਿਖਾਉਣ ਦਾ ਪ੍ਰਬੰਧ ਗੁਰੂਦੁਆਰਿਆਂ ਵਿਚ ਕੀਤਾ ਜਾਂਦਾ ਹੈ। ਪ੍ਰਮਾਤਮਾ ਜਾਂ ਉਸ ਅਕਾਲ ਪੁਰਖ ਦੇ ਅਸੀਮ ਗੁਣਾਂ ਨੂੰ ਮਨ ਵਿਚ ਵਸਾ ਉਸ ਦੇ ਤਮਾਮ ਗੁਣਾਂ ਨੂੰ ਨਿਰੰਤਰ ਯਾਦ ਕਰਨਾ ਉਸ ਪ੍ਰਭੂ ਦਾ ਸਿਮਰਨ ਅਖਵਾਉਂਦਾ ਹੈ। ਉਸ ਅਕਾਲ ਪੁਰਖ ਦੇ ਸਰਗੁਣ ਸਰੂਪ ਦੀ ਭਗਤੀ ਸੇਵਾ ਹੈ, ਜਦੋਂ ਕਿ ਨਿਰਗੁਣ ਸਰੂਪ ਦੀ ਉਪਾਸਨਾ ਸਿਮਰਨ ਹੈ। ਸੇਵਾ ਅਤੇ ਸਿਮਰਨ ਸਿੱਖ ਧਰਮ ਦਾ ਕੇਂਦਰ ਬਿੰਦੂ ਹਨ ਅਤੇ ਸਿੱਖੀ ਦਾ ਸਾਰਾ ਖਜ਼ਾਨਾ ਇਹਨਾਂ ਵਿਚੋਂ ਹੀ ਉਪਜਦਾ ਹੈ ।
***
***
No comments:
Post a Comment