ਗੁਰੂਦੁਆਰਾ ਕੀ ਹੈ ?

ਗੁਰੂਦੁਆਰਾ ਸਿੱਖੀ ਜੀਵਨ ਜਾਚ ਦਾ ਅਭਿਆਸ ਸਥਾਨ ਹੈ। ਗੁਰੂਦੁਆਰਾ ਦਾ ਅਰਥ ਹੈ ਗੁਰੂ ਦਾ ਘਰ ਜਾਂ ਗੁਰੂ ਦਾ ਦੁਆਰ । ਗੁਰੂਦੁਆਰੇ ਜਾ ਕੇ ਹਰ ਮਨੁੱਖ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ ਅਤੇ ਉਥੇ ਸੰਗਤ ਵਿੱਚ ਬੈਠ ਕੇ ਜਾਂ ਇਕੱਲੇ ਹੀ ਪ੍ਰਮਾਤਮਾ ਦੀ ਉਸਤਤ ਕਰਦਾ ਹੈ। ਗੁਰੂਦੁਆਰਾ ਜਗਿਆਸੂਆਂ ਲਈ ਆਤਮਕ ਗਿਆਨ ਦਾ ਸਾਧਨ, ਭੁੱਖਿਆਂ ਲਈ ਅੰਨ ਪ੍ਰਾਪਤੀ ਦਾ ਸਥਾਨ, ਵਿਦਿਆਰਥੀਆਂ ਲਈ ਵਿੱਦਿਆ ਪ੍ਰਾਪਤੀ ਦਾ ਸਥਾਨ, ਮੁਸਾਫਿਰਾਂ ਲਈ ਅਰਾਮਗਾਹ ਅਤੇ ਇਸਤਰੀ ਜਾਤੀ ਦੀ ਇੱਜ਼ਤ ਰੱਖਣ ਲਈ ਮਜ਼ਬੂਤ ਕਿਲਾ ਹੁੰਦਾ ਹੈ। ਗੁਰੂਦੁਆਰੇ ਗੁਰਉਪਦੇਸ਼ ਲਈ ਸੋਮੇ, ਧਾਰਮਿਕ ਸਿੱਖਿਆ ਲਈ ਕੇਂਦਰ, ਪੂਜਾ ਪਾਠ ਲਈ ਯੋਗ ਅਸਥਾਨ, ਸਮਾਜ ਸੇਵਾ ਅਤੇ ਸਾਂਝੀਆਂ ਪੰਥਕ ਅਤੇ ਹੋਰ ਵਿਚਾਰਾਂ ਲਈ ਸਥਾਨ, ਸਮਾਜਿਕ ਅਤੇ ਧਾਰਮਿਕ ਜੀਵਨ ਲਈ ਸਿਖਲਾਈ ਕੇਂਦਰ ਹੁੰਦੇ ਹਨ।

***

No comments:

Post a Comment