ਲੰਗਰ ਕੀ ਹੁੰਦਾ ਹੈ ?

ਲੰਗਰ ਦੀ ਪ੍ਰਥਾ ਸਿੱਖਾਂ ਵਿਚ ਪ੍ਰੇਮ ਭਾਵਨਾ, ਭਾਈਚਾਰੇ ਅਤੇ ਸੇਵਾ ਦੀ ਭਾਵਨਾ ਦਰਸਾਉਂਦੀ ਹੈ। ਕੁਝ ਖ਼ਰਚਾ ਕਰਨ ਤੋਂ ਬਿਨਾਂ ਪੇਟ ਦੀ ਭੁੱਖ ਦੀ ਪੂਰਤੀ ਲਈ ਮਿਲਣ ਵਾਲੇ ਭੋਜਨ ਨੂੰ ਲੰਗਰ ਆਖਿਆ ਜਾਂਦਾ ਹੈ। ਸਿੱਖ ਸੰਗਤਾਂ ਪੰਗਤ ਵਿਚ ਬੈਠ ਕੇ ਲੰਗਰ ਛਕ ਕੇ ਅਨੰਦਿਤ ਮਹਿਸੂਸ ਕਰਦੀਆਂ ਹਨ । ਪੰਗਤ ਵਿਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਤੀਜੇ ਨਾਨਕ ਸ੍ਰੀ ਗੁਰੂ ਅਮਰਦਾਸ ਜੀ ਨੇ ਚਲਾਈ ਸੀ। ਉਸ ਸਮੇਂ ਦੇ ਸ਼ਾਸ਼ਕ ਨੂੰ ਵੀ ਗੁਰੂ ਜੀ ਨੂੰ ਮਿਲਣ ਤੋ ਪਹਿਲਾਂ ਲੰਗਰ ਛਕਾਇਆ ਗਿਆ ਸੀ। ਹਰੇਕ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਇਕ ਪੰਗਤ ਵਿਚ ਬਿਠਾ ਕੇ ਲੰਗਰ ਛਕਾਉਣ ਦੀ ਇਹ ਬਖਸਿ਼ਸ ਅੱਜ ਤਕ ਸੰਸਾਰ ਦੇ ਸਾਰੇ ਗੁਰੂ ਘਰਾਂ ਵਿਚ ਚਲਾਈ ਜਾ ਰਹੀ ਹੈ। ਇਸ ਪ੍ਰਥਾ ਦਾ ਸਿੱਖ ਸੰਗਤਾਂ ਨਾਲ ਅਤੁੱਟ ਸਬੰਧ ਹੈ।

***

No comments:

Post a Comment