ਜਦੋਂ ਗੁਰੂ ਨੂੰ ਮੰਨਣ ਵਾਲੇ ਗੁਰਮੁਖ ਕਿਸੇ ਅਸਥਾਨ ਤੇ ਇਕੱਠੇ ਹੁੰਦੇ ਹਨ ਤਾਂ ਇਸ ਇਕੱਠ ਨੂੰ ਸੰਗਤ ਕਿਹਾ ਜਾਂਦਾ ਹੈ। ਜੇਕਰ ਇਹ ਸੰਗਤ ਇਕੱਠੀ ਹੋ ਕੇ ਅਕਾਲ ਪੁਰਖ ਦੀ ਸਿਫ਼ਤ ਸਲਾਹ ਕਰਦੀ ਹੈ ਜਾਂ ਨਾਮ ਦਾ ਸਿਮਰਨ ਕਰਦੀ ਹੈ ਜਾਂ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ ਤਾਂ ਇਹ ਸੰਗਤ ਸਤਿਸੰਗਤ ਅਖਵਾਉਂਦੀ ਹੈ। ਸੰਗਤ ਵਿਚ ਊਚ ਨੀਚ ਦਾ ਭਰਮ ਜਾਂ ਛੂਤ ਛਾਤ ਦਾ ਵਿਤਕਰਾ ਬਿਲਕੁੱਲ ਨਹੀਂ ਹੁੰਦਾ। ਆਮ ਤੌਰ ‘ਤੇ ਸੰਗਤ ਗੁਰਦੁਆਰਿਆਂ ਅਤੇ ਹੋਰ ਸਥਾਨਾਂ ਤੇ ਇਕੱਠੀ ਹੁੰਦੀ ਹੈ, ਉਥੇ ਸੱਚੇ ਪਾਤਸ਼ਾਹ ਦੀ ਉਸਤਤ ਕੀਤੀ ਜਾਂਦੀ ਹੈ ਅਤੇ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਹੈ।
***
***
No comments:
Post a Comment