ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸੰਯੁਕਤ ਰੂਪ ਵਿਚ ਮੀਰੀ ਅਤੇ ਪੀਰੀ (ਸ਼ਕਤੀ ਅਤੇ ਭਗਤੀ) ਦੇ ਸਿਧਾਂਤ ਦੀ ਜਿਉਂਦੀ ਜਾਗਦੀ ਮਿਸਾਲ ਹਨ। ਰਾਜਨੀਤਿਕ ਅਤੇ ਅਧਿਆਤਮਿਕ ਵਿਚਾਰਧਾਰਾ ਦਾ ਸੁਮੇਲ ਹੀ ਮੀਰੀ ਅਤੇ ਪੀਰੀ ਦੀ ਪਰੰਪਰਾ ਦਾ ਲਖਾਇਕ ਹੈ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਅਨੁਸਾਰ ਛੇਵੇਂ ਨਾਨਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਸਮੇਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ਗਈਆਂ ਸਨ ਅਤੇ ਛੇਵੇਂ ਪਾਤਸ਼ਾਹ ਜੀ ਨੇ ਹੀ ਅਕਾਲ ਤਖਤ ਦੀ ਸਥਾਪਨਾ ਕਰ ਕੇ ਸਿੱਖਾਂ ਦੇ ਮਨਾਂ ਵਿਚ ਰਾਜਸੀ ਚੇਤਨਤਾ ਪੈਦਾ ਕੀਤੀ ਸੀ, ਇਸ ਲਈ ਉਹਨਾਂ ਨੂੰ ਮੀਰੀ ਪੀਰੀ ਦਾ ਮਾਲਕ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸੇ ਦੀ ਸਾਜਨਾ ਕਰਕੇ ਸਿੰਘ ਨੂੰ ਸੰਤ ਸਿਪਾਹੀ ਦਾ ਰੂਪ ਦਿਤਾ ਅਤੇ ਜੋ ਬਾਅਦ ਵਿਚ ਗੁਰੂ ਗਰੰਥ ਅਤੇ ਗੁਰੂ ਪੰਥ ਵਿਚ ਵਿਚਰ ਰਿਹਾ ਹੈ ।
***
No comments:
Post a Comment