ਖਾਲਸੇ ਦੀ ਇੱਕ ਖੇਡ ਗਤਕਾ ਹੈ ਜੋ ਕਿ ਤਾਕਤ ਹਾਸਲ ਕਰਨ ਦੇ ਨਾਲ ਨਾਲ ਸਰੀਰਕ ਤੰਦਰੁਸਤੀ ਅਤੇ ਯੁੱਧ ਕਲਾ ਵਿਚ ਪ੍ਰਵੀਨਤਾ ਪ੍ਰਦਾਨ ਕਰਦੀ ਹੈ । ਇਸ ਖੇਡ ਵਿਚ ਇਕ ਲੰਮੀ ਸੋਟੀ ਅਤੇ ਲੱਕੜ ਜਾਂ ਲੋਹੇ ਦੀ ਢਾਲ ਦਾ ਪ੍ਰਯੋਗ ਕੀਤਾ ਜਾਂਦਾ ਹੈ । ਦੋ ਵਿਅਕਤੀਆਂ ਵਿਚ ਖੇਡੀ ਜਾਣ ਵਾਲੀ ਇਸ ਖੇਡ ਵਿਚ ਲੱਠ ਜਾਂ ਸੋਟੀ ਨਾਲ ਹਮਲਾ ਕਰਦੇ ਹਨ ਅਤੇ ਢਾਲ ਨਾਲ ਉਸ ਹਮਲੇ ਨੂੰ ਰੋਕਿਆ ਜਾਂਦਾ ਹੈ । ਇਸ ਖੇਡ ਨੂੰ ਖੇਡਣ ਨਾਲ ਖਿਡਾਰੀਆਂ ਵਿਚ ਫੁਰਤੀਲਾਪਣ, ਜੋਸ਼ ਅਤੇ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ । ਗਤਕੇ ਦੀ ਇਸ ਖੇਡ ਨੂੰ ਸਿੰਘਾਂ ਵਲੋਂ ਕ੍ਰਿਪਾਨ ਨਾਲ ਵੀ ਖੇਡਿਆ ਜਾਂਦਾ ਹੈ । ਦਸਵੇਂ ਪਾਤਸ਼ਾਹ ਦੇ ਸਮੇਂ ਇਹ ਖੇਡ ਯੁੱਧ ਕਲਾ ਵਿਚ ਪ੍ਰਵੀਨਤਾ ਹਾਸਲ ਕਰਨ ਲਈ ਹਰ ਸਿੱਖ ਲਈ ਜੀਵਨ ਜਾਚ ਦਾ ਜ਼ਰੂਰੀ ਹਿੱਸਾ ਬਣ ਗਈ । ਇਹ ਖੇਡ ਕਾਫੀ ਸਮੇਂ ਤਕ ਸਿੰਘਾਂ ਵਿਚ ਹਰਮਨ ਪਿਆਰੀ ਰਹੀ । ਅੱਜਕੱਲ ਇਸ ਨੂੰ ਸਿੱਖ ਤਿਉਹਾਰਾਂ ਜਾਂ ਨਗਰ ਕੀਰਤਨ ਸਮੇਂ ਹੀ ਦੇਖਿਆ ਜਾ ਸਕਦਾ ਹੈ ।
***
***
No comments:
Post a Comment