ਕੀਰਤਨ ਕੀ ਹੈ ?

ਅਕਾਲ ਪੁਰਖ ਜਾਂ ਉਸ ਵਾਹਿਗੁਰੂ ਦੀ ਕੀਰਤੀ ਕਰਨ ਵਾਲੇ ਗਾਇਨ ਨੂੰ ਕੀਰਤਨ ਆਖਿਆ ਜਾਂਦਾ ਹੈ। ਨਿਰੰਕਾਰ ਦਾ ਜੱਸ, ਜੋ ਗੁਰਬਾਣੀ ਵਿਚੋ ਸਿੱਧੀ ਧਾਰਨਾ ਵਿੱਚ ਜਾਂ ਸੁਰਤਾਲ ਵਿੱਚ ਕੀਤਾ ਜਾਂਦਾ ਹੈ, ਕੀਰਤਨ ਅਖਵਾਉਂਦਾ ਹੈ। ਕੀਰਤਨ ਸਿੱਖ ਧਰਮ ਦੀ ਭਗਤੀ ਦਾ ਇਕ ਖਾਸ ਹਿੱਸਾ ਹੈ । ਸਿੱਖ ਰਹਿਤ ਮਰਿਆਦਾ ਅਨੁਸਾਰ ਸੰਗਤ ਵਿਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ । ਸੰਗਤ ਵਿਚ ਕੀਰਤਨ, ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ ।

***

No comments:

Post a Comment