ਫਾਰਸੀ ਦੇ ਸ਼ਬਦ ਅਰਦਾਸ ਨੂੰ ਦੋ ਹਿੱਸਿਆਂ ਵਿਚ ਅਰਜ਼ ਅਤੇ ਦਾਸ਼ਤ ਵਿਚ ਵੰਡ ਕੇ ਇਸ ਦੇ ਅਰਥ ਸਮਝੇ ਜਾ ਸਕਦੇ ਹਨ । ਅਰਜ਼ ਦਾ ਅਰਥ ਹੈ ਅਰਜ਼ੋਈ ਜਾਂ ਬੇਨਤੀ ਅਤੇ ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ । ਇਸ ਲਈ ਅਰਦਾਸ ਦਾ ਅਰਥ ਹੈ ਬੇਨਤੀ ਪੇਸ਼ ਕਰਨਾ। ਅਰਦਾਸ ਵਿਚ ਸਿੱਖ ਇਤਿਹਾਸ ਦਾ ਵੀ ਜਿ਼ਕਰ ਹੈ, ਜਿਸ ਵਿਚ ਰੋਜ਼ਾਨਾ ਦਸ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ, ਪੰਜ ਪਿਆਰਿਆਂ, ਸਿੱਖੀ ਸਿਧਾਂਤਾਂ ਅਤੇ ਧਰਮ ਦੀ ਖਾਤਰ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ ਹੈ। ਸਿੱਖ ਧਰਮ ਵਿੱਚ ਹਰੇਕ ਕੰਮ ਦੀ ਪੂਰਤੀ ਲਈ ਸਿੱਖ ਕੇਵਲ ਅਕਾਲ ਪੁਰਖ ਦੇ ਅੱਗੇ ਹੀ ਅਰਦਾਸ ਕਰਦਾ ਹੈ ਅਤੇ ਜੇ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਵੇ ਤਾਂ ਕਿਸੇ ਪਾਸੇ ਵੀ ਮੂੰਹ ਕਰਕੇ ਅਰਦਾਸ ਕੀਤੀ ਜਾਣੀ ਪ੍ਰਵਾਨ ਹੈ। ਹਰ ਇਕ ਸਿੱਖ ਨੂੰ ਕੋਈ ਵੀ ਕੰਮ ਸ਼ੁਰੂ ਕਰਨ ਤੋ ਪਹਿਲਾਂ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਕੀਤੇ ਹੋਏ ਕੰਮ ਉਪਰ ਅਹੰਕਾਰ ਨਾ ਹੋਵੇ ਅਤੇ ਉਸ ਵਿਚ ਨਿਮਰਤਾ ਵੀ ਬਣੀ ਰਹੇ।
***
***
No comments:
Post a Comment