ਸਰਬਤ ਦਾ ਭਲਾ ਕੀ ਹੈ ?

ਸਿੱਖ ਸਾਰੀ ਮਨੁਖਾ ਜਾਤੀ ਵਿਚ ਪ੍ਰਮਾਤਮਾ ਨੂੰ ਹਾਜ਼ਰ ਮੰਨਦਾ ਹੈ ਅਤੇ ਇਸ ਲਈ ਪ੍ਰਭੂ ਦੀ ਜੋਤ ਸਮਝ ਕੇ ਬਿਨਾਂ ਭੇਦ ਭਾਵ ਦੇ ਪਿਆਰ ਕਰਦਾ ਹੈ ਅਤੇ ਸਰਬਤ ਦੇ ਭਲੇ ਦੀ ਮੰਗ ਕਰਦਾ ਹੈ। ਸਿੱਖਾਂ ਦੇ ਗੌਰਵਮਈ ਇਤਿਹਾਸ ਵਿਚ ਸਰਬਤ ਦੇ ਭਲੇ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ, ਜਿਹਨਾਂ ਵਿਚੋਂ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਕਨ੍ਹਈਆ ਜੀ ਵਰਨਣ ਯੋਗ ਹਨ। ਹਰੇਕ ਸਿੱਖ ਅਰਦਾਸ ਕਰਨ ਵੇਲੇ ਅੰਤ ਵਿਚ ਇਹ ਹੀ ਆਖਦਾ ਹੈ...

ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬਤ ਦਾ ਭਲਾ
  
***

No comments:

Post a Comment