ਅਨੰਦ ਕਾਰਜ ਕੀ ਹੈ ?

ਹਰੇਕ ਸਿੱਖ ਅਤੇ ਸਿੱਖਣੀ ਦਾ ਵਿਆਹ ਇਸ ਅਨੰਦ ਕਾਰਜ ਵਿਧੀ ਰਾਹੀਂ ਹੁੰਦਾ ਹੈ । ਅਨੰਦ ਕਾਰਜ ਦੇ ਸਮੇਂ ਲੜਕਾ ਅਤੇ ਲੜਕੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਨਮੁੱਖ ਬੈਠ ਕੇ ਸ੍ਰੀ ਗੁਰੂ ਰਾਮ ਦਾਸ ਜੀ ਵਲੋਂ ਉਚਾਰੀ ਹੋਈ ਬਾਣੀ ਲਾਵਾਂ ਦਾ ਪਾਠ ਸੁਣਦੇ ਹਨ ਅਤੇ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਗਿਰਦ ਚਾਰ ਪ੍ਰਕਰਮਾ ਕਰਦੇ ਹਨ । ਹਰੇਕ ਸਿੰਘ ਅਤੇ ਸਿੰਘਣੀ ਦਾ ਵਿਆਹ ਬਿਨਾਂ ਜਾਤ ਪਾਤ ਅਤੇ ਗੋਤ ਵਿਚਾਰਨ ਤੋਂ ਕਰਨਾ ਚਾਹੀਦਾ ਹੈ ।

***

No comments:

Post a Comment