ਗੁਰੂ ਸਾਹਿਬ ਵੱਲੋਂ ਪੰਜਾਬੀ ਵਰਣਮਾਲਾ ਦੇ ਅੱਖਰਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਗੁਰੂ ਜੀ ਦੇ ਮੁੱਖ ਤੋਂ ਉਚਾਰਣ ਹੋਣ ਕਰਕੇ ਇਸ ਨੂੰ ਗੁਰਮੁਖੀ ਲਿਪੀ ਆਖਿਆ ਜਾਂਦਾ ਹੈ। ਹਰ ਸਿੱਖ ਬੱਚੇ ਬੱਚੀ ਨੂੰ ਇਸ ਲਿਪੀ ਦਾ ਅਧਿਐਨ ਕਰ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ। ਦੂਸਰੇ ਨਾਨਕ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਅੱਖਰਾਂ ਨੂੰ ਵਿਵਸਥਤ ਕਰ ਕੇ ਪ੍ਰਚਲਿਤ ਕੀਤਾ ਸੀ । ਇਸ ਲਿਪੀ ਵਿਚ 3 ਸਵਰ, 2 ਅੱਧ-ਸਵਰ ਅਤੇ 30 ਵਿਅੰਜਨ ਅਰਥਾਤ ਕੁੱਲ 35 ਅੱਖਰ ਹਨ ਅਤੇ ਇਸ ਨੂੰ ਪੈਂਤੀ ਵੀ ਆਖਿਆ ਜਾਂਦਾ ਹੈ। ਹੁਣ ਪੈਰ ਬਿੰਦੀ ਦੇ (ਸ਼, ਖ਼, ਗ਼, ਜ਼, ਫ਼, ਲ਼) ਛੇ ਅੱਖਰ ਪਾ ਕੇ ਗਿਣਤੀ ਵੱਧ ਗਈ ਹੈ।
***
***
No comments:
Post a Comment