ਨਗਾਰਾ ਕੀ ਹੈ ?

ਆਮ ਤੌਰ ‘ਤੇ ਨਗਾਰਾ ਯੁੱਧ ਦਾ ਸਾਜ਼ ਮੰਨਿਆ ਜਾਂਦਾ ਹੈ। ਯੁੱਧ ਆਰੰਭ ਕਰਨ ਲਈ ਲੜਾਈ ਦੇ ਮੈਦਾਨ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਨਿਹੰਗ ਸਿੰਘਾਂ ਦੇ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਜਾਣ ਵੇਲੇ ਲਾਡਲੀਆਂ ਫੌਜਾਂ ਦੀ ਵਹੀਰ ਦੇ ਅੱਗੇ ਅੱਗੇ ਨਗਾਰਾ ਵਜਾਇਆ ਜਾਂਦਾ ਹੈ, ਜੋ ਕਿ ਉਹਨਾਂ ਦੇ ਆਗਮਨ ਦਾ ਪ੍ਰਤੀਕ ਹੁੰਦਾ ਹੈ। ਕਈ ਗੁਰੂਦੁਆਰਿਆਂ ਵਿਚ ਕਿਸੇ ਖਾਸ ਸਮੇਂ ਜਾਂ ਅਰਦਾਸ ਵੇਲੇ ਨਗਾਰੇ ਦੀ ਵਰਤੋਂ ਕੀਤੀ ਜਾਂਦੀ ਹੈ। ਦਸਵੇਂ ਗੁਰੂ ਜੀ ਵਲੋਂ ਇਕ ਨਗਾਰਾ ਤਿਆਰ ਕਰਵਾਇਆ ਗਿਆ, ਜਿਸ ਨੂੰ ਯੁੱਧ ਸਮੇਂ ਵਰਤਿਆ ਗਿਆ ਸੀ ਅਤੇ ਇਸ ਨੂੰ ਰਣਜੀਤ ਨਗਾਰਾ ਆਖਿਆ ਜਾਂਦਾ ਸੀ।

 ***

No comments:

Post a Comment