ਨਿਹੰਗ ਕੌਣ ਹਨ ?

ਦਸਵੇਂ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਨੂੰ ਨਿਹੰਗ ਸਿੰਘ ਆਖਿਆ ਜਾਂਦਾ ਹੈ। ਨਿਹੰਗ ਦਾ ਭਾਵ ਹੈ ਬੇਪ੍ਰਵਾਹ, ਨਿਧੱੜਕ, ਨਿਡਰ । ਨਿਹੰਗ ਸਿੰਘ ਮੋਹ ਮਾਇਆ ਅਤੇ ਮੌਤ ਦੇ ਡਰ ਤੋਂ ਮੁਕਤ ਹੁੰਦੇ ਹਨ । ਇਹਨਾਂ ਦੀ ਪਛਾਣ ਹੈ ਕਿ ਇਹ ਹਮੇਸ਼ਾ ਗੁਰੂ ਜੀ ਦਾ ਬਖਸਿ਼ਆ ਬਾਣਾ ਪਾ ਕੇ ਅਤੇ ਸਸ਼ਤਰ ਸਜਾ ਕੇ ਤਿਆਰ ਬਰ ਤਿਆਰ ਰਹਿੰਦੇ ਹਨ। ਇਹਨਾਂ ਦੀ ਵਿਸ਼ੇਸ਼ਤਾ ਯੁੱਧ ਦੇ ਮੈਦਾਨ ਵਿਚ ਫਤਿਹ ਪ੍ਰਾਪਤ ਕਰਨਾ ਜਾਂ ਸ਼ਹੀਦ ਹੋ ਜਾਣ ਤਕ ਜੰਗ ਦੇ ਮੈਦਾਨ ਵਿਚ ਡਟੇ ਰਹਿਣਾ ਅਤੇ ਸਮਾਜ ਵਿਚ ਨਿਰਭਉ ਹੋ ਕੇ ਰਹਿਣਾ ਹੁੰਦੀ ਹੈ । ਤਰੁਣਾ ਦਲ ਅਤੇ ਬੁੱਢਾ ਦਲ ਇਸ ਦੇ ਦੋ ਹਿੱਸੇ ਹਨ।

***

No comments:

Post a Comment